ਪੰਨਾ:A geographical description of the Panjab.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੦੧

ਇਸ ਘਾਟ ਨੂੰ ਫਰੀਦਾਬਾਦ ਦਾ ਘਾਟ ਆਖਦੇ ਹਨ, ਅਤੇ ਇਸੇ ਘਾਟੋਂ ਕੰਜੀ ਦੀ ਬਾਰ ਨੂੰ, ਜੋ ਰਾਵੀ ਦੇ ਦੁਆਬੇ ਵਿਚ ਹੈ, ਰਾਹ ਜਾਂਦਾ ਹੈ।

Jhang sial.

ਸਹਿਰ ਝੰਗ ਸਿਆਲ ਮਸਹੂਰ ਅਤੇ ਕਦੀਮੀ, ਸਿਆਲ ਗੋਤੇ ਜੱਟਾਂ ਦਾ ਹੈ; ਉਹ ਦੀ ਬਸੋਂ ਚਾਰੁਕ ਹਜਾਰ ਘਰ, ਅਤੇ ਤਿੰਨੁਕ ਸੈ ਹੱਟ ਹੋਊ; ਪਰ ਉਹ ਦੀਆਂ ਹੱਟਾਂ ਬਜਾਰਾਂ ਦੀ ਡੌਲ ਪੁਰ ਨਹੀਂ, ਕੁਛ ਖਿੰਡਮੀਆਂ ਫੁਟਮੀਆਂ ਬਸਦੀਆਂ ਹਨ; ਜਿਹਾਕੁ ਦਸ ਕਿਧਰੇ, ਬੀਹ ਕਿਧਰੇ, ਪੰਜਾਹ ਕਿਧਰੇ, ਸੌ ਕਿਧਰੇ ਅਤੇ ਹੋਰ ਇਸੇ ਤਰਾਂ ਬਸਦੀਆਂ ਹਨ; ਪਰ ਲੋਕ ਹਰ ਪਰਕਾਰ ਦੇ ਉਸ ਵਿਚ ਅਬਾਦ ਹਨ।

ਅਗੇ ਸਹਿਰ ਦੇ ਗਿਰਦੇ ਕੱਚੀ ਜੰਗੀ ਸਫੀਲ ਸੀ, ਸੋ ਹੁਣ ਬਹੁਤ ਜਾਗਾ ਤੇ ਢੈਹਿ ਗਈ ਹੈ। ਇਹ ਮੁਲਖ ਸਿਆਲਾਂ ਦੇ ਕਾਬੂ ਵਿਚ ਸੀ, ਪਰ ਤਮੂਰਸਾਹ ਦੀ ਉਲਾਰ ਦੀ ਪਾਤਸਾਹੀ ਦੂਰ ਹੋਣ ਤੇ ਪਿਛੇ ਚਾਰੋਂ ਬੰਨੇ ਆਪ ਹੀ ਮਾਲਕ ਬਣ ਬੈਠੇ। ਅਤੇ ਅਹਿਮਦਖਾਂ, ਜੋ ਸਿਆਲਾਂ ਦਾ ਸਰਦਾਰ ਸਾ, ਅਤੇ ਉਸੇ ਸਹਿਰ ਦਾ ਵਸਕੀਣ ਸੀ, ਸੋ ਮਹਾਰਾਜ ਰਣਜੀਤਸਿੰਘੁ ਨੈ ਲੜਕੇ ਕੈਦ ਕਰ ਲਿਆ, ਅਤੇ ਸਹਿਰ ਖੁਹੁ ਲੀਤਾ, ਅਤੇ ਉਹ ਕਈ ਚਿਰ ਪਿਛੋਂ ਕੈਦ ਵਿਚ ਹੀ ਮਰ ਗਿਆ। ਹੁਣ ਉਹ ਦੇ ਪੁੱਤ ਮਹਾਰਾਜ ਦੀ ਚਾਕਰੀ ਕਰਦੇ ਹਨ, ਅਤੇ ਮੀਰੋਵਾਲ਼ ਕਈ ਕੁ ਪਿੰਡਾਂ ਸਣੇ, ਸੱਤ ਹਜਾਰ ਰੁਪਏ ਦੀ ਜਗੀਰ ਵਿਚ, ਉਨ੍ਹਾਂ ਨੂੰ ਸਰਕਾਰੋਂ ਮਿਲਿਆ ਹੋਇਆ ਹੈ; ਸੋ ਉਸ ਵਿਚ ਆਪਣੀ ਗੁਜਰਾਨ ਕਰਦੇ ਹਨ। ਇਹ ਸਿਆਲਾਂ ਦਾ ਮੁਲਖ ਅਹਿਮਦਖਾਂ ਦੇ ਰਾਜ ਵਿਚ ਵਡਾ ਅਬਾਦ ਸੀ; ਹੁਣ ਹਾਕਮਾਂ ਦੇ ਜੁਲਮ ਕਰਕੇ ਉੱਜੜ ਹੋਇਿਆ ਹੈ। ਆਖਦੇ ਹਨ, ਜੋ ਇਸ ਮੁਲਖ ਦਾ