ਪੰਨਾ:A geographical description of the Panjab.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦੀਆਂ।

੧੩


ਸਾਹ ਨੈ ਉਸ ਪੱਥਰ ਨੂੰ ਇਸ ਕਰਕੇ ਜਲਾਲੀਆ ਆਖਿਆ ਸਾ; ਉਸ ਦਿਨ ਤੇ ਲਾਕੇ ਉਸ ਪੱਥਰ ਦਾ ਉਹੀ ਨਾਉਂ ਚਲਾ ਆਉਂਦਾ ਹੈ। ਅਤੇ ਇਹ ਦਰਿਆਉ ਇਥੋਂ ਲੰਘਕੇ, ਖਟਕ ਦੇ ਪਠਾਣਾਂ ਦੇ ਪਹਾੜ ਵਿਚਦਿਓਂ ਵਗਦਾ ਹੈ, ਅਤੇ ਪਹਾੜੋਂ ਬਾਹਰ ਨਿੱਕਲਦਾ ਹੈ ਅਤੇ ਉਥੋਂ ਨੀਲਾਬ ਦੇ ਘਾਟ ਪਹੁੰਚਦਾ ਹੈ। ਅਤੇ ਮਖੱਡ ਦੇ ਹੇਠੋਂ ਹੋਕੇ ਕਾਲ਼ੇ ਬਾਗੀਂ ਜਾਂਦਾ ਹੈ, ਅਤੇ ਪਿਪਲ਼ੀ ਨਾਮੇ ਪਿੰਡ ਤੇ ਲੰਘਕੇ, ਥਲਾਂ ਵਿਚਦਿਓਂ ਇਸਮਾਇਲਖਾਂ ਦੇ ਡੇਰੇ ਪਹੁੰਚਦਾ ਹੈ। ਫੇਰ ਮਨਕਰੇ ਦੀਆਂ ਹੱਦਾਂ ਤੇ ਲੰਘਕੇ ਡੇਰੇ ਦੀਨਪਨਾਹ ਦੇ ਥੀਂ ਪੰਜਾਂ ਕੋਹਾਂ ਪੁਰ ਚਲਦਾ ਹੈ, ਅਤੇ ਡੇਰੇ ਗਾਜੀਆਂ ਅਰ ਜਾਮਪੁਰ ਦੀਆਂ ਹੱਦਾਂ ਵਿਚ ਪਹੁੰਚਦਾ ਹੈ। ਪਰ ਜਾਂ ਉੱਥੋਂ ਟੱਪਦਾ ਹੈ, ਤਾਂ ਉਸ ਜਾਗਾ ਪੰਜਨੱਦ ਅਰ ਅਟਕ ਦੇ ਗੱਭੇ ਦੁਆਬੇ ਦਾ ਚੜਾਉ ਤਿਹੂੰ ਚਉਹੂੰ ਕੋਹਾਂ ਦਾ ਹੈ; ਅਤੇ ਕੋਟ ਮਿਠਣ ਦੇ ਪਾਰ, ਕਾਜੀ ਸਾਹਬ ਦੀ ਕਬਰ ਦੇ ਹੇਠ, (ਜੋ ਇਕ ਚੰਗਾ ਲੋਕ ਸੀ,) ਪੰਜਨੱਦ ਦੇ ਦਰਿਆਉ ਨਾਲ, (ਜੋ ਸਤਲੁਜ, ਰਾਵੀ, ਬਿਆਹ, ਝਨਾਉ ਅਤੇ ਜਿਹਲਮ ਹੈ) ਆਕੇ ਕੱਠਾ ਹੋ ਜਾਂਦਾ ਹੈ; ਅਰ ਇੱਥੋਂ ਛੇਓ ਦਰਿਆਉ ਕੱਠੇ ਹੋਕੇ ਚਲਦੇ ਹਨ। ਅਤੇ ਉਸ ਪਾਰ ਬਹਾਉਲਪੁਰਯੇ ਦੇ ਰਾਜ ਵਿਚ, ਇਖਤਿਆਰਖਾਂ ਦੀ ਗੜ੍ਹੀ ਹੈ,ਅਰ ਉਰਾਰ ਉਹ ਦੇ ਸਾਹਮਣੇ ਗਜਣਪੁਰ ਨਾਮੇ ਇਕ ਪਿੰਡ ਹੈ, ਅਤੇ ਉਸ ਮੁਲਖ ਵਿਚ ਇਸ ਦਰਿਆ ਨੂੰ ਸਿੰਧ ਆਖਦੇ ਹਨ; ਅਰ ਇਸੀ ਦਰਿਆਉ ਦੇ ਸਬਬ ਉਸ ਮੁਲਖ ਦਾ ਬੀ ਸਿੰਧ ਹੀ ਨਾਉਂ ਪੈ ਗਿਆ। ਅਤੇ ਰੋਹੜੀ ਦਾ ਸਹਿਰ, ਦਰਿਆਉ ਸਿੰਧ ਤੇ ਉਰਾਰ, ਭੱਖਰ ਦੇ ਕਿਲੇ ਦੇ ਸਾਹਮਣੇ ਹੈ; ਅਤੇ ਸਕਾਰਪੁਰ ਦਰਿਆਉ ਸਿੰਧ ਤੇ ਪਾਰ ਹੈ ਅਤੇ ਇਨ੍ਹਾਂ ਦੋਨਾਂ ਸਹਿਰਾਂ ਵਿਚ, ਜੋ ਦਰਿਆਉ ਦੇ ਕੰਢੇ ਹਨ: ਸੋਲ਼ਾਂ ਕੁ ਕੋਹਾਂ ਦੀ ਬਿੱਥ ਹੈ। ਇਸ ਦਰਿਆਉ ਥੀਂ ਲੰਘਕੇ ਹਿੰਦੁਸਥਾਨੋਂ ਬਲੇ-