ਪੰਨਾ:A geographical description of the Panjab.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੪੭

ਦੇ ਸੂਬੇ ਕੋਲ਼ੋਂ ਆਕੀ ਹੁੰਦੇ, ਅਰ ਧਾੜੇ ਮਾਰਦੇ ਰਹੇ ਹਨ, ਅਤੇ ਉਨ੍ਹਾਂ ਉੱਪੁਰ ਕੋਈ ਸਹਿਜੇ ਹੱਥ ਨਹੀਂ ਪਾ ਸਕਿਆ।

ਇਸ ਮੁਲਖ ਦੀ ਪੂਰਬੀ ਹੱਦ ਵੈਰੋਵਾਲ, ਜੋ ਦਰਿਆਉ ਬਿਆਹ ਦੇ ਕੰਢੇ ਹੈ; ਅਤੇ ਪੱਛਮੀ ਹੱਦ ਸਹਿਰ ਲਹੌਰ; ਅਤੇ ਉਤਰ ਦੀ ਹੱਦ ਸਹਿਰ ਅਮਰਿਤਸਰ; ਅਤੇ ਉਸ ਤੇੇ ਦੱਖਣ ਬੰਨੇ ਸਹਿਰ ਕਸੂਰ ਹੈ।

ਉਸ ਥੋਂ ਅਗੇ ਨੱਕੇ ਦਾ ਮੁਲਖ ਚਲਦਾ ਹੈ, ਅਰ ਨੱਕਾ ਬਾਰ ਦੇ ਕੰਢੇ ਨੂੰ ਆਖਦੇ ਹਨ।

ਅਤੇ ਇਸ ਮਾਂਝੇ ਦੇ ਮੁਲਖ ਵਿਚ, ਚਣੇ ਕਣਕ ਅਤੇ ਕਮਾਦੀ ਖੂਹਾਂ ਉਪੁਰ ਅਤੇ ਬਰਖਾ ਨਾਲ਼ ਬਹੁਤ ਹੁੰਦੀ ਹੈ, ਅਤੇ ਚਾਉਲ ਘੱਟ ਬੀਜੀਦੇ ਹਨ। ਅਤੇ ਇਸ ਮੁਲਖ ਵਿਚ ਵਡੇ ਵਡੇ ਸਹਿਰ ਵਰਗੇ ਪਿੰਡ ਹਨ, ਅਰ ਛੋਟੇ ਛੋਟੇ ਗਰਾਉਂ ਤਾ ਬਹੁਤ ਹੀ ਅਣਗਿਣਤ ਹਨ; ਪਰ ਬਾਜੇ ਪਿੰਡ, ਕਿ ਜਿਨ੍ਹਾਂ ਵਿਚੋਂ ਸਿੱਖਾਂ ਦਾ ਨਿਕਾਸ ਹੈ, ਅਤੇ ਲੋਕਾਂ ਵਿਚ ਮਸਹੂਰ ਹਨ, ਸੋ ਇਸ ਪੋਥੀ ਵਿਚ ਲਿਖੇ ਜਾਂਦੇ ਹਨ।

Khemkarn.

ਖੇਮਕਰਨ ਕਸੂਰੋਂ ਬਾਰਾਂ ਕੋਹ ਹੈ, ਉਹ ਦੇ ਤਿੰਨਾਂ ਕੋਟਾਂ ਵਿਚ ਅਬਾਦੀ ਹੈ, ਅਤੇ ਸੌਕੁ ਹੱਟ ਬੀ ਹੋਊ, ਅਤੇ ਉਹ ਹਿੰਦੂ ਜਿਮੀਦਾਰਾਂ ਦਾ ਸਹਿਰ ਹੈ, ਜੋ ਕੰਬੇ ਅਖਾਉਂਦੇ ਹਨ; ਅਤੇ ਉਸ ਦੇ ਤਿਹਾਂ ਕੋਟਾਂ ਦੇ ਗਿਰਦੇ ਪੱਕੀ ਸਫੀਲ ਹੁੰਦੀ ਸੀ, ਸੋ ਹੁਣ ਕਿਸੀ ਕਿਸੀ ਜਾਗਾ ਤੇ ਖਰਾਬ ਹੋ ਗਈ ਹੈ। ਇਸ ਸਹਿਰ ਵਿਚ ਭੇਡਾਂ ਦੀ ਉੱਨ ਦੇ ਭੂਰੇ ਬਹੁਤ ਚੰਗੇ ਬੁਣੀਦੇ ਹਨ, ਅਤੇ ਬੁਪਾਰੀ ਉਥੋਂ ਦੇਸ ਦੇਸ ਨੂੰ ਲੈ ਜਾਂਦੇ ਹਨ।

Latuha.

ਲਟੂਹਾ ਇਕ ਵਡਾ ਮਸਹੂਰ ਸੰਧੂ ਜਟਾਂ ਦਾ ਪਿੰਡ ਹੈ, ਉਸ